Troubleshoot Isher Micro Media

ਔਕੁੜ : ਮੂਲ ਪਾਠ ਸਕਰੀਨ ਉਤੇ ਦਿਖਾਈ ਤਾਂ ਦੇ ਰਿਹਾ ਹੈ, ਪਰ ਅਸ਼ੁੱਧ ਪ੍ਰਤੀਤ ਹੋ ਰਿਹਾ ਹੈ। ਪਾਠ ਵਿੱਚ ‘ਸਿਹਾਰੀਆਂ’ ਉਲਟੇ ਪਾਸੇ ਦਿਖਾਈ ਦੇ ਰਹੀਆਂ ਹਨ

· ਹੱਲ : ਇਹ ਸਮੱਸਿਆ Windows XP ਜਾਂ ਇਸ ਤੋਂ ਪਹਿਲਾਂ ਦੇ Operating System ਵਿੱਚ ਉਦੋਂ ਆਉਂਦੀ ਹੈ, ਜਦੋਂ Regional and Language Options ਸੁਵਿਧਾ ਦੀ ਵਰਤੋਂ ਵਾਸਤੇ ਲੋੜੀਂਦੀ ਸੈਟਿੰਗ ਨਾ ਕੀਤੀ ਗਈ ਹੋਵੇ। ਇਸ ਸੁਵਿਧਾ ਦੀ ਵਰਤੋਂ ਲਈ ਲੋੜੀਂਦੀ ਸੈਟਿੰਗ ਕਰਨ ਵਾਸਤੇ ਉਤੇ ਜਾ ਕੇ ਭਰਪੂਰ ਜਾਣਕਾਰੀ ਹਾਸਲ ਕੀਤੀ ਜਾ ਸਕਦੀ ਹੈ।

·ਔਕੁੜ : ਸਰਚ ਬਾਕਸ ਵਿੱਚ ਠੀਕ ਤਰ੍ਹਾਂ ਨਾਲ ਟਾਈਪ ਨਹੀਂ ਕੀਤਾ ਜਾ ਸਕਦਾ

·ਹੱਲ : ਪਹਿਲਾਂ ਇਹ ਨਿਸ਼ਚਤ ਕਰ ਲਉ ਕਿ ਤੁਸੀਂ HOME PAGE ਸਰਚ ਬਾਕਸ ਦੇ ਹੇਠਾਂ ਕਲਿਕ ਕਰ ਕੇ ਉਪਲਬਧ ਫਾਂਟਾਂ ਵਿੱਚੋਂ ਆਪਣੀ ਮਰਜ਼ੀ ਦੇ ਫਾਂਟ ਦੀ ਚੋਣ ਕਰੋ ਅਤੇ ਸਰਚ ਬਾਕਸ ਵਿੱਚ ਟਾਈਪਿੰਗ ਸ਼ੁਰੂ ਕਰ ਦਿਓ। ਨਹੀਂ ਤਾਂ, ਜਦੋਂ ਤੁਸੀਂ ਸਰਚ ਬਾਕਸ ਵਿੱਚ ਟਾਈਪ ਕਰਨ ਵਾਸਤੇ ਕਲਿਕ ਕਰੋਗੇ (ਜਾਂ Ctrl+F ਦਬਾਓਗੇ), ਤਾਂ ਸਰਚ ਬਾਕਸ ਦੇ ਹੇਠਾਂ ਗੁਰਮੁਖੀ ਅੱਖਰਾਂ ਦੀ ਸੂਚੀ ਇੱਕ ਸੂਚੀ ਪ੍ਰਾਪਤ ਹੋਵੇਗੀ। ਇਹ ਅੱਖਰ ਸੂਚੀ F3 ਦਬਾ ਕੇ ਵੀ ਦੇਖੀ ਜਾ ਸਕਦੀ ਹੈ। ਜਿਸ ਅੱਖਰ ਉਪਰ ਕਲਿਕ ਕੀਤਾ ਜਾਵੇਗਾ, ਉਹੀ ਅੱਖਰ ਸਕਰੀਨ ਉਪਰ ਬਣੇ ਬਾਕਸ ਵਿੱਚ ਟਾਈਪ ਹੋ ਜਾਵੇਗਾ।

·ਔਕੁੜ : ਫਾਂਟ ਕਿਵੇਂ ਇਨਸਟਾਲ ਕਰਨੇ ਹਨ?

·ਹੱਲ : Window XP ਵਾਸਤੇ:
ਈਸ਼ਰ ਮਾਈਕਰੋ ਮੀਡੀਆ ਸੀ.ਡੀ. ਦਾ ਫਾਂਟ ਫੋਲਡਰ ਖੋਲ੍ਹੋ। ਲੋੜੀਂਦਾ/ਲੋੜੀਂਦੇ ਫਾਂਟ ਕਾਪੀ ਕਰੋ। ਆਪਣੇ ਕੰਪਿਊਟਰ ਦੇ Control Panel ਵਿੱਚ ਜਾ ਕੇ Fonts ਫੋਲਡਰ ਖੋਲ੍ਹੋ ਅਤੇ ਕਾਪੀ ਕੀਤੇ ਫਾਂਟ ਪੇਸਟ ਕਰ ਦਿਓ।
Window Vista ਵਾਸਤੇ:
ਈਸ਼ਰ ਮਾਈਕਰੋ ਮੀਡੀਆ ਸੀ.ਡੀ. ਦਾ ਫਾਂਟ ਫੋਲਡਰ ਖੋਲ੍ਹੋ। ਲੋੜੀਂਦਾ/ਲੋੜੀਂਦੇ ਫਾਂਟ ਸੀਲੈੱਕਟ ਕਰੋ। ਮਾਊਸ ਤੋਂ RIGHT CLICK ਰਾਈਟ ਕਲਿਕ ਕਰ ਕੇ Install ਉੱਤੇ ਕਲਿਕ ਕਰੋ। ਇਹ ਫਾਂਟ ਤੁਹਾਡੇ ਕੰਪਿਊਟਰ ਵਿੱਚ ਕਾਪੀ ਹੋ ਗਏ ਹਨ।

· ਔਕੁੜ : ਲੋੜੀਂਦੀ ਪੰਕਤੀ ਦੀ ਖੋਜ ਤਾਂ ਕਰ ਲਈ ਹੈ ਪਰ ਮੈਂ ਉਸ ਥਾਂ ਨਹੀਂ ਪਹੁੰਚ ਸਕਿਆ, ਜਿੱਥੇ ਸੰਬੰਧਤ ਪਾਠ ਵਿੱਚ ਇਹ ਪੰਕਤੀ ਆਈ ਹੈ

. ਹੱਲ : ਲੋੜੀਂਦੀ ਪੰਕਤੀ ਉਪਰ ਕਲਿਕ ਕਰੋ ਅਤੇ ENTER ਦਬਾਓ
. ਔਕੁੜ : ਪੰਕਤੀ ਜਾਂ ਸ਼ਬਦ ਖੋਜ ਕਰਨ ਤੋਂ ਬਾਅਦ ਮੈਂ ਉਸ ਤੋਂ ਅੱਗੇ/ਪਿੱਛੇ ਨਹੀਂ ਜਾ ਸਕਦਾ

. ਹੱਲ : ਅੱਗੇ ਜਾਣ ਲਈ SPACEBAR ਦਬਾਓ ਅਤੇ ਪਿੱਛੇ ਜਾਣ ਵਾਸਤੇ BACKSPACE ਦਬਾਓ। ਜੇ CONTROL PANEL ਖੁਲ੍ਹਿਆ ਹੈ, ਤਾਂ ਅੱਗੇ/ਪਿੱਛੇ ਜਾਣ ਵਾਸਤੇ PAGE-DOWN/PAGE-UP ਦਬਾਓ। ਜੇ ਕੰਟਰੋਲ ਪੈਨਲ ਨਹੀਂ ਵੀ ਖੁੱਲ੍ਹਿਆਂ PAGE-DOWN ਅਤੇ PAGE-UP ਦੀ ਵਰਤੋਂ ਤਾਂ ਵੀ ਕੀਤੀ ਜਾ ਸਕਦੀ ਹੈ।
ਸ਼ਬਦ ਖੋਜ ਸੁਵਿਧਾ ਦੀ ਵਰਤੋਂ ਸਮੇਂ ਅਗਲੀ/ਪਿਛਲੀ ਐਂਟਰੀ ਤੇ ਜਾਣ ਵਾਸਤੇ Ctrl+N/Ctrl_P ਦਬਾਓ

ਔਕੁੜ : ਕੰਟਰੋਲ ਪੈਨਲ ਨੂੰ ਸਕਰੀਨ ਉਤੇ ਦੇਖਣ ਜਾਂ ਅਲੋਪ ਕਰਨ ਦੀ ਕਿਹੜੀ ਵਿਧੀ ਹੈ?

ਹੱਲ : ਕੰਟਰੋਲ ਪੈਨਲ ਨੂੰ ਐਕਟੀਵੇਟ ਕਰਨ ਵਾਸਤੇ ਮਾਊਸ ਸਕਰੀਨ ਦੇ ਸੱਜੇ ਪਾਸੇ ਲੈ ਜਾਉ ਜਾਂ ਕੀਬੋਰਡ ਤੋਂ F2 ਦਬਾ ਦਿਉ। ਕੰਟਰੋਲ ਪੈਨਲ ਨੂੰ ਛੁਪਾਉਣ ਲਈ ਮਾਊਸ ਸਕਰੀਨ ਦੇ ਖੱਬੇ ਪਾਸੇ ਕੰਟਰੋਲ ਪੈਨਲ ਤੋਂ ਬਾਹਰ ਲੈ ਜਾਉ ਜਾਂ ਕੀਬੋਰਡ ਤੋਂ ਦੁਬਾਰਾ F2 ਦਬਾ ਦਿਉ।

ਔਕੁੜ : ਪੰਕਤੀਆਂ ਜਾਂ ਉਪਲਬਧ ਸੂਚੀ ਬਹੁਤ ਤੰਗ ਦਿਖਾਈ ਦੇ ਰਹੀ ਹੈ

ਹੱਲ : ਅਜਿਹਾ ਉਦੋਂ ਹੋ ਸਕਦਾ ਹੈ, ਜਦੋਂ ਤੁਸੀਂ ਫਾਂਟ ਸਾਈਜ਼ ਵੱਡਾ ਕਰਦੇ ਹੋ। ਇਸ ਦੇ ਹੱਲ ਲਈ CONTROL PANEL ਦੇ ਸਿਖਰ ‘ਤੇ ਦਿਸ ਰਹੇ ਜਿਸ ਚੈ~ਕ ਬਾਕਸ ਵਿੱਚ ਠੀਕਾ ਲੱਗਿਆ ਹੈ. ਉਸ ਨੂੰ ਕਲਿਕ ਕਰ ਦਿਓ। ਸਮੱਸਿਆ ਹੱਲ ਨਾ ਹੋਂ ਦੀ ਸੂਰਤ ਵਿੱਚ ਇਸ ਪ੍ਰਕ੍ਰਿਆ ਨੂੰ ਦੁਹਰਾਓ। ਜੇ ਅਜੇ ਵੀ ਸਮੱਸਿਆ ਇਸ ਦਾ ਹੱਲ ਨਹੀਂ ਹੋਇਆ ਤਾਂ ਫਾਂਟ ਸਾਈਜ਼ ਦੁਬਾਰਾ ੧੪ ਪੁਆਇੰਟ ਤੇ ਲੈ ਆਓ।

ਔਕੁੜ : ਇਸ ਪ੍ਰੋਗ੍ਰਾਮ ਵਿੱਚ ਉਪਲਬਧ ਐਕਰੋਬੈਟ ਪੀ.ਡੀ.ਐਫ ਫਾਈਲਾਂ ਕਿਵੇਂ ਪੜ੍ਹੀਆਂ ਜਾ ਸਕਦੀਆਂ ਹਨ?

ਹੱਲ : ਹੋਮ ਪੇਜ (HOME PAGE) ਉਤੇ ਜਾ ਕੇ ‘ਭਾਈ ਦਇਆ ਸਿੰਘ ਜੀ ਲਾਈਬ੍ਰੇਰੀ’ ਉਤੇ ਕਲਿਕ ਕਰੋ। (ਈਸ਼ਰ ਮਾਈਕ੍ਰੋ ਮੀਡੀਆ ਇਸ (HOME PAGE) ਉਤੇ ਹੀ ਖੁਲ੍ਹਦਾ ਹੈ। ਕਿਸੇ ਹੋਰ ਮੀਨੂ ਵਿੱਚੋਂ ਸਿੱਧਾ (HOME PAGE) ਉਤੇ ਜਾਣ ਵਾਸਤੇ F4 ਵੀ ਦਬਾਇਆ ਜਾ ਸਕਦਾ ਹੈ।) ਇਸ ਸੈ~ਕਸ਼ਨ ਵਿੱਚ ਪੀ.ਡੀ.ਐਫ ਫਾਈਲਾਂ ਦੀ ਇੱਕ ਸੂਚੀ ਉਪਲਬਧ ਹੈ। ਲੋੜੀਂਦੀ ਫਾਈਲ ਦੀ ਚੋਣ ਕਰ ਕੇ ‘Show File’ ਬਟਨ ਉਤੇ ਕਲਿਕ ਕਰਨ ਨਾਲ ਇਹ ਫਾਈਲ ਖੁੱਲ੍ਹ ਜਾਵੇਗੀ।

ਔਕੁੜ : ਕਈ ਵਾਰ ਕਿਸੇ ਉਪਲਬਧ ਟੀਕੇ ਦੀ ਵਿਆਖਿਆ ਬਾਕਸ ਸਾਈਜ਼ ਛੋਟਾ ਹੋਂ ਕਰ ਕੇ ਪੂਰੀ ਨਹੀਂ ਦੇਖੀ ਜਾ ਸਕਦੀ। ਉਸ ਬਾਕਸ ਸਾਈਜ਼ ਨੂੰ ਕਿਵੇਂ
ਵੱਡਾ ਕੀਤਾ ਜਾ ਸਕਦਾ ਹੈ?

ਹੱਲ : ਜਿਸ ਬਾਕਸ ਦਾ ਸਾਈਜ਼ ਵੱਡਾ ਕਰਨਾ ਚਾਹੁੰਦੇ ਹੋ, ਉਸ ਵਿੱਚ ਜਾ ਕੇ ਡਬਲ ਕਲਿਕ ਕਰ ਦਿਓ। ਬਾਕਸ ਦਾ ਆਕਾਰ ਵੱਡਾ ਹੋ ਜਾਵੇਗਾ। ਬਾਕਸ ਵਿੱਚ ਉਪਲਬਧ ਸਮੱਗ੍ਰੀ ਸਕ੍ਰੋਲ ਵੀ ਕੀਤੀ ਜਾ ਸਕਦੀ ਹੈ। ਬਾਕਸ ਨੂੰ ਪਹਿਲਾਂ ਵਾਲੇ ਆਕਾਰ ਵਿੱਚ ਦੇਖਂ ਲਈ ਬਾਕਸ ਵਿੱਚ ਜਾ ਕੇ ਦੁਬਾਰਾ ਡਬਲ ਕਲਿਕ ਕਰ ਦਿਓ।

ਔਕੁੜ : ਈਸ਼ਰ ਮਾਈਕ੍ਰੋ ਮੀਡੀਆ ੨੦੦੮ ਵਿੱਚ ਉਪਲਬਧ ਪਾਠਾਂ ਵਿੱਚੋਂ ਕਿਸੇ ਸ਼ਬਦ ਦੇ ਅਰਥ ਕਿਵੇਂ ਦੇਖੇ ਜਾ ਸਕਦੇ ਹਨ?

ਹੱਲ : ਲੋੜੀਂਦੇ ਸ਼ਬਦ ਨੂੰ ਸੀਲੈ~ਕਟ ਕਰ ਕੇ ਮਾਊਸ ਦਾ ਸੱਜਾ ਬਟਨ (Right Clik) ਦਬਾਓ ਅਤੇ ਉਪਲਬਧ ਤਿੰਨ ਕੋਸ਼ਾਂ ਵਿੱਚੋਂ ਆਪਣੀ ਪਸੰਦ ਦੇ ਕੋਸ਼ ਦੀ ਚੋਣ ਕਰੋ।

ਔਕੁੜ : ਸਕਰੀਨ ਉੱਤੇ ਈਸ਼ਰ ਮਾਈਕ੍ਰੋ ਮੀਡੀਆ 2009 ਨੂੰ ਸਕਰੀਨ ਉੱਤੇ ਪ੍ਰਦਰਸ਼ਤ ਕਰਨ ਵਾਸਤੇ ਬੈਕਗਰਾਊਂਡ ਅਤੇ ਟੈੱਕਸਟ ਕਲਰ ਕਿਵੇਂ ਬਦਲੇ ਜਾ ਸਕਦੇ ਹਨ?

ਹੱਲ : ਸਭ ਤੋਂ ਪਹਿਲਾਂ ਆਪਣੇ ਕੰਪਿਊਟਰ ਨੂੰ ਪ੍ਰਾਜੈੱਕਟਰ ਨਾਲ ਕੁਨੈੱਕਟ ਕਰ ਲਓ। ਫਿਰ Cotrl+D ਦਬਾਉਂਦੇ ਜਾਓ ਅਤੇ ਆਪਣੀ ਪਸੰਦ ਤੇ ਜਾ ਕੇ ਰੁਕ ਜਾਓ।

ਔਕੁੜ : ਕੀ ਬੇਸ ਫਾਂਟ ਨੂੰ ਬਦਲਿਆ ਜਾ ਸਕਦਾ ਹੈ?

ਹੱਲ : ਜੀ ਹਾਂ! ਤੁਸੀ ਕਿਸੇ ਵੇਲੇ ਵੀ ਤੇ ਜਾ ਕੇ ‘ਫਾਂਟ ਅਤੇ ਕਲਰ ਸਕੀਮ’ ਬਟਨ ਕਲਿਕ ਕਰ ਕੇ ਲੋੜੀਂਦੀ ਤਬਦੀਲੀ ਕਰ ਸਕਦੇ ਹੋ।

ਔਕੁੜ : Auto Scrolling ਆਟੋ ਸਕ੍ਰੋਲਿੰਗ ਦੀ ਗਤੀ ਘੱਟ /ਵੱਧ ਕਿਵੇਂ ਕੀਤੀ ਜਾ ਸਕਦੀ ਹੈ?

ਹੱਲ : ਕੰਟਰੋਲ ਪੈਨਲ ਉੱਤੇ ਬਣੇ ਬਟਨ scroll ਦੀ ਮਦਦ ਨਾਲ ਆਟੋ ਸਕ੍ਰੋਲਿੰਗ ਦੀ ਗਤੀ ਘੱਟ/ਵੱਧ ਕਿਵੇਂ ਕੀਤੀ ਜਾ ਸਕਦੀ ਹੈ।

Note:We have tried our best to provide most accurate text of Sri Guru Granth Sahib, Varaans/Kabits and Swaiyes (Bhai Gurdaas ji) other text available in this media. Still if any omissions or inadvertent lapses come in the notice of any user of this media, kindly convey to us on the below mentioned email ID so that we can amend the same in the coming versions. Suggestions/queries can also be sent on email ID ik13@ik13.com