Utility and Features of Isher Micro Media

ਨਵੀਆਂ ਸੁਵਿਧਾਵਾਂ ਨਾਲ * ਚਿੰਨ੍ਹ ਲੱਗਿਆ ਹੈ

· ਸ੍ਰੀ ਗੁਰੂ ਗ੍ਰੰਥ ਸਾਹਿਬ, ਸ੍ਰੀ ਦਸਮ ਗ੍ਰੰਥ, ਵਾਰਾਂ ਅਤੇ ਕਬਿੱਤ ਭਾਈ ਗੁਰਦਾਸ ਜੀ ਵਿੱਚੋਂ ਕਿਸੇ ਸ਼ਬਦ/ਪੰਕਤੀ ਦੀ ਤੁਰੰਤ ਖੋਜ ਵਾਸਤੇ ਕਈ ਵਿਲੱਖਣ ਸੁਵਿਧਾਵਾਂ ਵਾਲਾ ਇੱਕਸਕਤੀਸ਼ਾਲੀ ਖੋਜ ਯੰਤਰ

· ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਤਿੰਨ ਟੀਕੇ, ਸ੍ਰੀ ਦਸਮ ਗ੍ਰੰਥ ਸਾਹਿਬ ਜੀ ਦਾ ਇੱਕ ਟੀਕਾ*, ਵਾਰਾਂ ਭਾਈ ਗੁਰਦਾਸ ਜੀ ਦਾ ਇੱਕ ਟੀਕਾ* ਅਤੇ ਕਬਿੱਤ ਭਾਈ ਗੁਰਦਾਸ ਜੀ ਦੇ ਦੋ ਟੀਕਿਆਂ* ਨਾਲ ਸੰਮਿਲਤ

· ਕਿਸੇ ਸ਼ਬਦ (Word) ਦੀ ਵਿਆਖਿਆ ਭਾਈ ਕਾਹਨ ਸਿੰਘ ਜੀ ਨਾਭਾ ਦੇ ਮਹਾਨ ਕੋਸ਼, ਡਾ. ਗੁਰਚਰਨ ਸਿੰਘ ਜੀ ਦੇ ਗੁਰੂ ਗ੍ਰੰਥ ਕੋਸ਼ ਅਤੇ *ਭਾਈ ਵੀਰ ਸਿੰਘ ਜੀ ਦੇ ਗੁਰੂ ਗ੍ਰੰਥ ਕੋਸ਼ ਵਿੱਚੋਂ ਦੇਖਣ ਦੀ ਸਹੂਲਤ

· *ਉਪਰੋਕਤ ਪਵਿਤ੍ਰ ਸਾਮਗ੍ਰੀ ਵਿੱਚੋਂ ਕਿਸੇ ਪੰਕਤੀ/ਪਦ/ਸ਼ਬਦ/ਪਉੜੀ/ਛੰਦ/ਕਬਿਤ ਆਦਿ ਨੂੰ ਕੇਵਲ ਇੱਕ ਕਲਿਕ ਨਾਲ ਕਾਪੀ ਕਰਨ ਦੀ ਸਮ੍ਰੱਥਾ

· *ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸ੍ਰੀ ਦਸਮ ਗ੍ਰੰਥ ਸਾਹਿਬ ਸੈੱਕਸ਼ਨ ਵਿੱਚ ਬਿਸ੍ਰਾਮ ਚਿੰਨ੍ਹ, ਕੁੱਝ ਚੋਣਵੇਂ ਸ਼ਬਦਾਂ ਦੇ ਸ੍ਵੈ-ਅਰਥ ਅਤੇ ਉਚਾਰਨ ਸੇਧ ਦਰਸਾਉਂਦੀ ਨਿਵੇਕਲੀ ਪਾਠ-ਬੋਧ ਸੁਵਿਧਾ

· *ਸ੍ਰੀ ਗੁਰੂ ਗ੍ਰੰਥ ਦਾ ਪਾਠ ਸਾਹਿਬ ਫਰੀਦਕੋਟ ਵਾਲੇ ਟੀਕੇ ਸਮੇਤ ਦੇਵਨਾਗਰੀ ਵਿੱਚ ਦੇਖਣ ਦੀ ਸੁਵਿਧਾ

· *ਸ੍ਰੀ ਗੁਰੂ ਗ੍ਰੰਥ ਦਾ ਪਾਠ ਸਾਹਿਬ ਰੋਮਨ ਲਿੱਪੀ ਵੀ ਵਿਚ ਦੇਖਣ ਦੀ ਸਹੂਲਤ

· ਇੱਕ ਆਮ ਆਕਾਰ ਦੀ ਪੁਸਤਕ ਦੇ ਤਕਰੀਬਕ 60,000 ਪੰਨਿਆਂ ਦੀ ਡਿਜਟਲ ਸਾਮਗ੍ਰੀ ਨਾਲ ਭਰਪੂਰ

· ਭਾਈ ਦਇਆ ਸਿੰਘ ਜੀ ਲਾਈਬ੍ਰੇਰੀ ਵਿੱਚ ਮਹਾਨ ਕੋਸ਼, ਫਰੀਦਕੋਟ ਵਾਲਾ ਟੀਕਾ, ਸ੍ਰੀ ਨਾਨਕ ਪ੍ਰਕਾਸ਼, ਸ੍ਰੀ ਗੁਰ ਪ੍ਰਤਾਪ ਸੂਰਜ ਗ੍ਰੰਥ (ਸੰਪੂਰਨ ਗ੍ਰੰਥਾਵਲੀ 12 ਰਾਸਾਂ, 6 ਰੁੱਤਾਂ ਅਤੇ ਦੋ ਆਇਨਾਂ ਸਹਿਤ), *ਤਵਾਰੀਖ ਗੁਰੂ ਖਾਲਸਾ (ਸੰਪੂਰਨ ਸੰਸਕਰਣ ਸ਼ਮਸ਼ੇਰ ਖਾਲਸਾ ਅਤੇ ਰਾਜ ਖਾਲਸਾ ਸਹਿਤ) *ਸ੍ਰੀ ਗੁਰੂ ਪੰਥ ਪ੍ਰਕਾਸ਼ (ਪੂਰਬਾਰਧ ਅਤੇ ਉੱਤਰਾਰਧ) ਇਨ੍ਹਾਂ ਸਭ ਪੁਸਤਕਾਂ ਦੇ ਪੀ.ਡੀ.ਐੱਫ ਫਾਰਮਟ ਵਿੱਚ ਡਿਜਿਲਟ ਸੰਸਕਰਣ ਉਪਲਬਧ

· *ਚੱਲ ਰਹੇ ਕੀਰਤਨ ਸਮੇਂ ਗੁਰਬਾਣੀ ਦਾ ਸਕਰੀਨ ਉੱਤੇ ਆਸਾਨੀ ਨਾਲ ਪ੍ਰਦਰਸ਼ਨ ਕਰਨ ਵਾਸਤੇ ਕਈ ਨਿਵੇਕਲੀਆਂ ਸੁਵਿਧਾਵਾਂ

· *ਯੂਨੀਕੋਡ ਫਾਂਟ ਦੇ ਨਾਲ ਨਾਲ ਆਪ ਪ੍ਰਚੱਲਤ (ਗ਼ੈਰ-ਯੂਨੀਕੋਡ ਫਾਂਟਾਂ) ਦੋਨਾਂ ਨਾਲ ਨਿਪਟਣ ਦੀ ਗੁੰਜਾਇਸ਼

· ਤਬਦੀਲੀ -ਯੋਗ AUTO SCROLLING ਆਟੋ ਸਕ੍ਰੋਲਿੰਗ ਸੁਵਿਧਾ

· *Windows XP, Windows Vista ਅਤੇ Windows 7 ਦੇ ਅਨੁਕੂਲ

Note:We have tried our best to provide most accurate text of Sri Guru Granth Sahib, Varaans/Kabits and Swaiyes (Bhai Gurdaas ji) other text available in this media. Still if any omissions or inadvertent lapses come in the notice of any user of this media, kindly convey to us on the below mentioned email ID so that we can amend the same in the coming versions. Suggestions/queries can also be sent on email ID ik13@ik13.com